ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਅਤਿਵਾਦੀਆਂ ਵਿਰੁਧ ਵੱਡਾ ਆਪਰੇਸ਼ਨ ਵਿੱਢਿਆ ਹੋਇਆ ਹੈ। ਤਾਜ਼ਾ ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਅਨੰਤਨਾਗ ਵਿੱਚ ਇਕ ਹੋਈ ਮੁਠਭੇੜ ਦੌਰਾਨ ਉਤਰੀ ਕਸ਼ਮੀਰ ਵਿੱਚ ਲਸ਼ਕਰ ਏ ਤੋਇਬਾ ਦੇ ਇਕ ਵੱਡੇ ਕਮਾਂਡਰ ਰਹੇ ਨਿਸਾਰ ਡਾਰ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਤੋਂ ਇਲਾਵਾ ਇਸ ਚੱਲ ਰਹੇ ਵੱਡੇ ਆਪਰੇਸ਼ਨ ਵਿਚ ਕੁਲਗਾਮ ਵਿੱਚ ਵੀ ਲਸ਼ਕਰ ਦੇ ਇਕ ਅਤਿਵਾਦੀ ਦੇ ਮਾਰੇ ਜਾਣ ਦੀ ਸੂਚਨਾ ਹੱਥ ਲੱਗੀ ਹੈ।